ਕਿਫਾਇਤੀ ਸਿੱਖਿਆ

ਕਾਰੋਬਾਰ

ਬਾਲ ਰੱਖਿਆ

ਪਰਿਵਾਰਕ ਸੇਵਾਵਾਂ

ਸਿਹਤ

ਸਿਹਤਮੰਦ ਭੋਜਨ

ਨੌਕਰੀਆਂ

ਪਾਰਕ

ਸਿਆਸੀ ਸੱਤਾ

ਸੜਕਾਂ

ਸੁਰੱਖਿਆ

ਸਾਰਿਆਂ ਲਈ

Take the Census

ਜਨਗਣਨਾ ਕੀ ਹੁੰਦੀ ਹੈ?

ਹਰ 10 ਸਾਲਾਂ ਬਾਅਦ, ਕੈਲੀਫੋਰਨੀਆ ਵਾਸੀ ਜਨਗਣਨਾ ਭਰਦੇ ਹਨ ਤਾਂ ਜੋ ਹਰੇਕ ਵਿਅਕਤੀ ਦੀ ਸਟੀਕ ਗਿਣਤੀ ਕੀਤੀ ਜਾ ਸਕੇ। ਜਨਗਣਨਾ ਮਹੱਤਵਪੂਰਨ ਭਾਈਚਾਰਕ ਸੇਵਾਵਾਂ ਲਈ ਸਾਡੀ ਸਰਕਾਰੀ ਪੂੰਜੀ ਨੂੰ ਨਿਰਧਾਰਿਤ ਕਰਦੀ ਹੈ ਜੋ ਸਾਡੇ ਪਰਿਵਾਰਾਂ ਅਤੇ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਡੀ.ਸੀ. ਵਿੱਚ ਸਿਆਸੀ ਸੱਤਾ ਦੇ ਹਿੱਸੇ ਦੀ ਹਿਮਾਇਤ ਕਰਨ ਵਿੱਚ ਮਦਦ ਕਰਦੀ ਹੈ।

ਅਗਲੀ ਜਨਗਣਨਾ 2020 ਦੀ ਬਸੰਤ ਵਿੱਚ ਹੋ ਰਹੀ ਹੈ। ਆਓ ਆਪਾਂ ਸਾਰੇ ਮਿਲ ਕੇ ਯਕੀਨੀ ਬਣਾਈਏ ਕਿ ਹਰੇਕ ਕੈਲੀਫੋਰਨੀਆ ਵਾਸੀ ਦੀ ਗਿਣਤੀ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਸੰਸਾਧਨਾਂ ਨੂੰ ਪਾ ਸਕੀਏ!

2020 ਦੀ ਜਨਗਣਨਾ ਇਹ ਫੈਸਲਾ ਲੈਣ ਵਿੱਚ ਮਦਦ ਕਰੇਗੀ ਕਿ ਅਰਬਾਂ ਡਾਲਰ ਸਾਡੇ ਪਰਿਵਾਰਾਂ ਤੱਕ ਕਿਵੇਂ ਪਹੁੰਚਣਗੇ। ਤੁਹਾਡੇ ਜਵਾਬ ਕਈ ਯੋਜਨਾਵਾਂ ਨੂੰ ਪੂੰਜੀ ਦੇਣ ਵਿੱਚ ਮਦਦ ਕਰਣਗੇ ਜੋ ਕਿ ਕੈਲੀਫੋਰਨੀਆ ਵਾਸੀਆਂ ਨੂੰ ਆਵਸ਼ਕ ਸੰਸਾਧਨ ਮੁਹੱਈਆ ਕਰਦੇ ਹਨ। ਜਨਗਣਨਾ ਸਕੂਲਾਂ, ਬਾਲ ਦੇਖਭਾਲ ਯੋਜਨਾਵਾਂ, ਸੜਕ ਮੁਰੰਮਤ ਯੋਜਨਾਵਾਂ ਅਤੇ ਸਮਾਜਕ ਸਹਾਇਤਾ ਯੋਜਨਾਵਾਂ ਵਿੱਚ ਪੈਸੇ ਲਗਾਏਗੀ।

2020 ਦੀ ਜਨਗਣਨਾ ਸਾਡੇ ਪਰਿਵਾਰਾਂ ਅਤੇ ਗੁਆਂਢੀਆਂ ਦੀ ਸਿਹਤ ਅਤੇ ਭਲਾਈ ਨੂੰ ਯਕੀਨੀ ਬਣਾਵੇਗੀ। ਫਾਰਮ ਨੂੰ ਭਰ ਕੇ, ਤੁਹਾਡੇ ਡੇਟਾ ਦੀ ਵਰਤੋਂ ਇਹ ਫੈਸਲੇ ਕਰਨ ਲਈ ਕੀਤੀ ਜਾਂਦੀ ਹੈ ਕਿ ਨਵੇਂ ਹਸਪਤਾਲ ਕਿੱਥੇ ਬਣਾਏ ਜਾਣੇ ਹਨ, ਸਿਹਤ ਯੋਜਨਾਵਾਂ ਵਿੱਚ ਸੁਧਾਰ ਕਿੱਥੇ ਕੀਤਾ ਜਾਣਾ ਹੈ, ਨੌਕਰੀਆਂ ਅਤੇ ਵਪਾਰ ਅਵਸਰਾਂ ਵਿੱਚ ਵਾਧਾ ਕਿੱਥੇ ਕੀਤਾ ਜਾਣਾ ਹੈ।

2020 ਦੀ ਜਨਗਣਨਾ ਦੇ ਦੌਰਾਨ ਇਕੱਤਰ ਕੀਤੀ ਜਾਣਕਾਰੀ ਨੂੰ ਸਾਂਝਾ ਜਾਂ ਤੁਹਾਡੇ ਵਿਰੁੱਧ ਕਿਸੇ ਵੀ ਢੰਗ ਨਾਲ ਵਰਤਿਆ ਨਹੀਂ ਜਾ ਸਕਦਾ। ਤੁਹਾਡੀ ਜਾਣਕਾਰੀ ਦੀ ਵਰਤੋਂ ਕੇਵਲ ਆਂਕੜੇ ਤਿਆਰ ਕਰਨ ਲਈ ਕੀਤੀ ਜਾਂਦੀ ਹੈ, ਇਸ ਨੂੰ ਇਮੀਗ੍ਰੇਸ਼ਨ ਜਾਂ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ, ਅਤੇ ਇਸ ਦੀ ਵਰਤੋਂ ਸਰਕਾਰੀ ਲਾਭਾਂ ਲਈ ਤੁਹਾਡੀ ਯੋਗਤਾ ਨੂੰ ਨਿਰਧਾਰਿਤ ਕਰਨ ਲਈ ਨਹੀਂ ਕੀਤੀ ਜਾ ਸਕਦੀ। ਅਸੀਂ ਤੁਹਾਡੀ ਗੁਪਤਤਾ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਤੁਹਾਡੀ ਜਾਣਕਾਰੀ ਸੁਰੱਖਿਅਤ ਅਤੇ ਮਹਿਫੂਜ਼ ਰਹਿੰਦੀ ਹੈ।

2020 ਦੀ ਜਨਗਣਨਾ ਯੂ.ਐਸ. ਹਾਊਸ ਆਫ ਰੀਪ੍ਰੀਜ਼ੈਨਟੇਟਿਵਸ ਵਿੱਚ ਕੈਲੀਫੋਰਨੀਆਂ ਦੇ ਪ੍ਰਤਿਨਿਧੀਆਂ ਦੀ ਗਿਣਤੀ ਅਤੇ ਇਲੈਕਟ੍ਰਕਲ ਕਾਲਜ ਵਿੱਚ ਸਾਡੀਆਂ ਵੋਟਾਂ ਦੀ ਗਿਣਤੀ ਨੂੰ ਨਿਰਧਾਰਿਤ ਕਰੇਗੀ। ਤੁਹਾਡੀ ਜਾਣਕਾਰੀ ਦੀ ਵਰਤੋਂ ਸਟੇਟ ਅਸੈਂਬਲੀ ਅਤੇ ਸੀਨੇਟ ਸੀਮਾਵਾਂ ਨੂੰ ਮੁੜ-ਖਿੱਚਣ ਵਿੱਚ ਵੀ ਵਰਤੀ ਜਾਵੇਗੀ। 2020 ਦੀ ਜਨਗਣਨਾ ਵਿੱਚ ਭਾਗ ਲੈਣ ਨਾਲ ਇਹ ਯਕੀਨੀ ਬਣੇਗਾ ਕਿ ਤੁਹਾਡੀ ਅਤੇ ਤੁਹਾਡੇ ਭਾਈਚਾਰਿਆਂ ਦੀ ਉਚਿਤ ਨੁਮਾਇੰਦਗੀ ਹੁੰਦੀ ਹੈ!

ਪ੍ਰਸ਼ਨ?

Potter The Otter