2020 ਦੀ ਜਨਗਣਨਾ ਦੇ ਬਾਰੇ

ਹਰ 10 ਸਾਲਾਂ ਬਾਅਦ, ਕੈਲੀਫੋਰਨੀਆ ਵਾਸੀ ਜਨਗਣਨਾ ਭਰਦੇ ਹਨ ਤਾਂ ਜੋ ਹਰੇਕ ਵਿਅਕਤੀ ਦੀ ਸਟੀਕ ਗਿਣਤੀ ਕੀਤੀ ਜਾ ਸਕੇ। ਜਨਗਣਨਾ ਉਹਨਾਂ ਮਹੱਤਵਪੂਰਨ ਭਾਈਚਾਰਕ ਸੇਵਾਵਾਂ ਲਈ ਸਾਡੇ ਰਾਜ ਦੇ ਸਿਆਸੀ ਪ੍ਰਤਿਨਿਧੀ ਦੇ ਹਿੱਸੇ ਅਤੇ ਪੂੰਜੀ ਦਾ ਫੈਸਲਾ ਕਰਦੀ ਹੈ ਜੋ ਸਾਡੇ ਪਰਿਵਾਰਾਂ ਦੀ ਸਹਾਇਤਾ ਕਰਨ ਵਿੱਚ ਮਦਦ ਕਰਦੀਆਂ ਹਨ।

ਅਗਲੀ ਜਨਗਣਾ 2020 ਵਿੱਚ ਹੋ ਰਹੀ ਹੈ। ਆਓ ਆਪਾਂ ਸਾਰੇ ਮਿਲ ਕੇ ਯਕੀਨੀ ਬਣਾਈਏ ਕਿ 2020 ਦੀ ਜਨਗਣਨਾ ਵਿੱਚ ਹਰੇਕ ਕੈਲੀਫੋਰਨੀਆ ਵਾਸੀ ਦੀ ਗਿਣਤੀ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਸੰਸਾਧਨਾਂ ਨੂੰ ਪਾ ਸਕੀਏ!

ਪੈਸਾ ਅਤੇ ਸੱਤਾ

2020 ਦੀ ਜਨਗਣਨਾ ਇਹ ਫੈਸਲਾ ਕਰੇਗੀ ਕਿ ਅਰਬਾਂ ਡਾਲਰਾਂ ਦੀ ਕੈਲੀਫੋਰਨੀਆ ਵਿੱਚ ਵੰਡ ਕਿਵੇਂ ਕਰਨੀ ਹੈ। ਅਲਪ-ਗਣਨਾ ਸਾਡੇ ਸਕੂਲਾਂ, ਸਿਹਤ ਸੇਵਾਵਾਂ, ਬਾਲ ਦੇਖਭਾਲ, ਅਪਾਤਕਾਲ ਸੇਵਾਵਾਂ ਅਤੇ ਕਈ ਹੋਰ ਯੋਜਨਾਵਾਂ ਨੂੰ ਪੂੰਜੀ ਮੁਹੱਈਆ ਨਾ ਕੀਤੇ ਜਾਣ ਦਾ ਕਾਰਨ ਬਣ ਸਕਦੀ ਹੈ।

2020 ਦੀ ਜਨਗਣਨਾ ਕੈਲੀਫੋਰਨੀਆ ਦੇ ਵਿਧਾਨਕ ਮੈਂਬਰਾਂ ਅਤੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਨਿਰਧਾਰਿਤ ਕਰੇਗੀ। ਪੂਰੀ ਗਿਣਤੀ ਦਾ ਮਤਲਬ ਹੈ ਕਿ ਸੱਤਾ ਵਿੱਚ ਵੱਧ ਲੋਕ ਜੋ ਵਾਸਤਵ ਵਿੱਚ ਸਾਡੇ ਭਾਈਚਾਰਿਆਂ ਦੀ ਨੁਮਾਇੰਦਗੀ ਅਤੇ ਹਿਮਾਇਤ ਕਰਦੇ ਹਨ।

ਸੁਰੱਖਿਅਤ ਅਤੇ ਗੁਪਤ

2020 ਦੀ ਜਨਗਣਨਾ ਹਰੇਕ ਕੈਲੀਫੋਰਨੀਆ ਵਾਸੀ ਲਈ ਸਾਡੇ ਭਵਿੱਖ ਨੂੰ ਯਕੀਨੀ ਬਣਾਉਣ ਦਾ ਮੌਕਾ ਹੈ। ਡਰੋ ਨਹੀਂ, ਤੁਹਾਡੀ ਜਨਗਣਨਾ ਦੇ ਜਵਾਬ ਸੁਰੱਖਿਅਤ ਅਤੇ ਮਹਫੂਜ਼ ਰਹਿਣਗੇ। 2020 ਦੀ ਜਨਗਣਨਾ ਦੇ ਹਿੱਸੇ ਵਜੋਂ ਇਕੱਤਰ ਕੀਤੀ ਜਾਣਕਾਰੀ ਨੂੰ ਕਿਸੇ ਵੀ ਹੋਰਨਾਂ ਸਰਕਾਰੀ ਏਜੰਸੀਆਂ ਦੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ ਜਾਂ ਕਿਸੇ ਵੀ ਢੰਗ ਨਾਲ ਤੁਹਾਡੇ ਵਿਰੁੱਧ ਨਹੀਂ ਵਰਤਿਆ ਜਾ ਸਕਦਾ।

ਅੱਜ ਹੀ ਮਰਦਮਸ਼ੁਮਾਰੀ ਵਿੱਚ ਹਿੱਸਾ ਲਵੋ।

ਕਾਰਜਸ਼ੀਲ ਵਿਵਸਥਾਂ ਬਾਰੇ ਇੱਥੇ ਹੋਰ ਜਾਣੋ USCB

ਇਹ ਤੇਜ਼ ਅਤੇ ਸੌਖਾ ਹੈ.

ਮਰਦਮਸ਼ੁਮਾਰੀ ਨੌਂ ਸਵਾਲਾਂ ਵਾਲਾ ਇੱਕ ਸਾਧਾਰਨ ਸਰਵੇਖਣ ਹੁੰਦਾ ਹੈ ਜੋ ਕਿ ਹਰ ਦਸ ਸਾਲਾਂ ਬਾਅਦ ਕੀਤੀ ਜਾਂਦੀ ਹੈ ਅਤੇ ਮਹੱਤਵਪੂਰਨ ਭਾਈਚਾਰਾ ਸੇਵਾਵਾਂ ਲਈ ਫੈਡਰਲ ਫੰਡ ਵਿੱਤ ਨਿਰਧਾਰਿਤ ਕਰਦੀ ਹੈ।

ਮਰਦਮਸ਼ੁਮਾਰੀ ਸੁਰੱਖਿਅਤ  ਹੈ.

ਕਾਨੂੰਨ ਅਨੁਸਾਰ, ਤੁਹਾਡੇ ਸਾਰੇ ਜਵਾਬ ਸੁਰੱਖਿਅਤ ਅਤੇ ਗੁਪਤ ਰੱਖੇ ਜਾਂਦੇ ਹਨ।

ਜਨਗਣਨਾ ਨੂੰ ਪੂਰਾ ਕਿਵੇਂ ਕਰਨਾ ਹੈ

2020 ਦੀ ਜਨਗਣਨਾ ਨੂੰ ਪੂਰਾ ਕਰਨ ਲਈ ਤੁਹਾਡੀ ਭਾਗੀਦਾਰੀ ਦੀ ਲੋੜ ਹੈ। ਕਿਸਮਤ ਨਾਲ, ਤੁਹਾਡੇ ਕੋਲ ਜਵਾਬ ਦੇਣ ਦੇ ਤਿੰਨ ਤਰੀਕੇ ਹਨ।

ਤੁਸੀਂ ਜੋ ਵੀ ਚੁਣੋ, ਬਸ ਫਾਰਮ ਭਰਨਾ ਯਕੀਨੀ ਬਣਾਓ!

By Computer Icon

ਆਨਲਾਈਨ

ਪਹਿਲੀ ਵਾਰ, ਜਨਗਣਨਾ ਦਾ ਫਾਰਮ ਆਨਲਾਈਨ ਪੂਰਾ ਕੀਤੇ ਜਾਣ ਲਈ 13 ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ।

Census By Phone - Phone Icon

ਫੋਨ ਰਾਹੀਂ

ਜਨਗਣਨਾ ਨੂੰ ਫੋਨ ਰਾਹੀਂ 59 ਭਾਸ਼ਾਵਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ।

Census By Mail - Mail Icon

ਡਾਕ ਰਾਹੀਂ

ਜਨਗਣਨਾ ਦਾ ਕਾਗਜ਼ੀ ਫਾਰਮ 13 ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ ਅਤੇ ਉਸ ਨੂੰ ਯੂ.ਐਸ. ਜਨਗਣਨਾ ਬਿਊਰੋ ਨੂੰ ਵਾਪਸ ਡਾਕ ਰਾਹੀਂ ਭੇਜਿਆ ਜਾ ਸਕਦਾ ਹੈ।

2020 ਦੀ ਮਰਦਮਸ਼ੁਮਾਰੀ ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੈਲੀਫੋਰਨੀਆ ਇੱਕ ਪੂਰੀ ਅਤੇ ਸਹੀ ਗਿਣਤੀ ਕੀਤੇ ਜਾਣ ਲਈ ਵਚਨਬੱਧ ਹੈ ਜਿਸ ਵਿੱਚ ਸਾਰੇ ਵਿਅਕਤੀ ਸ਼ਾਮਲ ਹੋਣ, ਭਾਵੇ ਉਨ੍ਹਾਂ ਦੀ ਅਪ੍ਰਵਾਸੀ ਜਾਂ ਨਾਗਰਿਕਤਾ ਸਥਿਤੀ ਕੋਈ ਵੀ ਕਿਉਂ ਨਾ ਹੋਵੇ। ਕੈਲੀਫੋਰਨੀਆ ਨੇ ਇਹ ਸੁਨਿਸ਼ਚਿਤ ਕਰਨ ਲਈ ਕਿ ਸਾਡੀ ਪਹੁੰਚ ਅਤੇ ਸਿੱਖਿਆ ਦੇ ਯਤਨ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਹਨ, ਕਿਸੇ ਹੋਰ ਰਾਜ ਦੇ ਮੁਕਾਬਲੇ ਵਧੇਰੇ ਸੰਸਾਧਨਾਂ ਦਾ ਨਿਵੇਸ਼ ਕੀਤਾ ਹੈ। ਕੈਲੀਫੋਰਨੀਆ ਭਾਗੀਦਾਰਾਂ ਨਾਲ ਕੰਮ ਕਰਨ ਲਈ ਵਚਨਬੱਧ ਹੈ ਕਿ ਸੰਘੀ ਕੋਸ਼ਿਸ਼ਾਂ ਦੀ ਨਿਗਰਾਨੀ ਕੀਤੀ ਜਾ ਸਕੇ, ਡਰ ਅਤੇ ਗ਼ਲਤ ਜਾਣਕਾਰੀ ਨੂੰ ਦੂਰ ਕੀਤਾ ਜਾ ਸਕੇ, ਅਤੇ ਇਹ ਯਕੀਨੀ ਕੀਤਾ ਜਾ ਸਕੇ ਕਿ ਸਾਰੇ ਕੈਲੀਫੋਰਨੀਆ ਵਾਸੀ ਟਾਈਟਲ 13 ਦੇ ਤਹਿਤ ਆਪਣੀ ਹਿਫ਼ਾਜ਼ਤ ਨੂੰ ਸਮਝਦੇ ਹਨ।

ਜਦੋਂ ਆਪਣੇ ਪਰਿਵਾਰ ਲਈ ਮਰਦਮਸ਼ੁਮਾਰੀ ਦੇ ਫਾਰਮ ਨੂੰ ਭਰ ਰਹੇ ਹੋਵੋ, ਤਾਂ ਤੁਹਾਨੂੰ 1 ਅਪ੍ਰੈਲ, 2020 ‘ਤੇ ਆਪਣੇ ਘਰ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਗਿਣਨਾ ਚਾਹੀਦਾ ਹੈ। ਹਰੇਕ ਨੂੰ ਉਸ ਥਾਂ ‘ਤੇ ਗਿਣਿਆ ਜਾਣਾ ਚਾਹੀਦਾ ਹੈ, ਜਿੱਥੇ ਉਹ 1 ਅਪ੍ਰੈਲ, 2020 ਨੂੰ ਜਾਂ ਤਾਂ ਰਹਿ ਰਿਹਾ/ਰਹੀ ਹੋਵੇਗਾ/ਗੀ ਜਾਂ ਆਪਣਾ ਜ਼ਿਆਦਾਤਰ ਸਮਾਂ ਵਤੀਤ ਕਰ ਰਿਹਾ/ਰਹੀ ਹੋਵੇਗਾ/ਗੀ।

ਆਪਣੇ ਨਾਲ ਰਹਿਣ ਵਾਲੇ ਕਿਸੇ ਵੀ ਬੱਚੇ ਦੀ ਗਿਣਤੀ ਕਰਨਾ ਜ਼ਰੂਰੀ ਹੈ। ਇਸ ਵਿੱਚ ਸ਼ਾਮਲ ਹੈ:

 • ਤੁਹਾਡੇ ਘਰ ਵਿੱਚ ਰਹਿਣ ਵਾਲੇ ਸਾਰੇ ਬੱਚੇ, ਫੋਸਟਰ ਬੱਚਿਆਂ, ਪੋਤੇ-ਪੋਤਿਆਂ/ਨਾਤੇ-ਨਾਤੀਆਂ, ਭਤੀਜੇ ਅਤੇ ਭਤੀਜਿਆਂ, ਅਤੇ ਦੋਸਤਾਂ ਦੇ ਬੱਚੇ (ਭਾਵੇਂ ਉਹ ਤੁਹਾਡੇ ਕੋਲ ਅਸਥਾਈ ਤੌਰ ‘ਤੇ ਹੀ ਰਹੇ ਹੋਣ)।
 • ਉਹ ਬੱਚੇ ਜੋ ਆਪਣਾ ਸਮਾਂ ਦੋ ਘਰਾਂ ਦੇ ਦਰਮਿਆਨ ਬਿਤਾਉਂਦੇ ਹਨ, ਜੇ ਉਹ ਤੁਹਾਡੇ ਨਾਲ 1 ਅਪ੍ਰੈਲ, 2020 ਨੂੰ ਰਹਿ ਰਹੇ ਹਨ, ਤਾਂ ਉਨ੍ਹਾਂ ਨੂੰ ਸ਼ਾਮਲ ਕਰੋ।
 • ਨਵੇਕਲਾ ਸ਼ਿਸੂ, ਭਾਵੇਂ ਉਹ 1 ਅਪ੍ਰੈਲ, 2020 ਨੂੰ ਪੈਦਾ ਹੋਏ ਹੋਣ, ਜਾਂ ਇਸ ਮਿਤੀ ਨੂੰ ਹਾਲੇ ਵੀ ਹਸਪਤਾਲ ਵਿੱਚ ਹੋਣ।

ਹਰ ਕਿਸੇ ਲਈ ਮਰਦਮਸ਼ੁਮਾਰੀ ਦਾ ਜਵਾਬ ਦੇਣਾ ਲਾਜ਼ਮੀ ਹੈ।। ਇਮੀਗ੍ਰੇਸ਼ਨ ਜਾਂ ਨਾਗਰਿਕਤਾ ਦੀ ਸਥਿਤੀ ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਸਾਰੇ ਕੈਲੀਫੋਰਨੀਆ ਵਾਸੀਆਂ ਦੇ ਕੁਝ ਮੁੱਢਲੇ ਅਧਿਕਾਰ ਹੁੰਦੇ ਹਨ, ਅਤੇ ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਦੀ ਸੰਪੂਰਨ ਗਿਣਤੀ ਕਰਨ ਨੂੰ ਲਾਜ਼ਮੀ ਬਣਾਉਂਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਕੈਲੀਫੋਰਨੀਆ ਵਾਸੀਆਂ ਨੂੰ ਸੰਸਾਧਨਾਂ ਦੀ ਸਹੀ ਵੰਡ ਕਰਨ ਨੂੰ ਯਕੀਨੀ ਬਣਾਉਣ ਲਈ ਗਿਣਿਆ ਜਾਵੇ।

ਜਦੋਂ ਆਪਣੇ ਪਰਿਵਾਰ ਲਈ ਮਰਦਮਸ਼ੁਮਾਰੀ ਦੇ ਫਾਰਮ ਨੂੰ ਭਰ ਰਹੇ ਹੋਵੋ, ਤਾਂ ਤੁਹਾਨੂੰ 1 ਅਪ੍ਰੈਲ, 2020 ‘ਤੇ ਆਪਣੇ ਘਰ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਗਿਣਨਾ ਚਾਹੀਦਾ ਹੈ। ਹਰੇਕ ਨੂੰ ਉਸ ਥਾਂ ‘ਤੇ ਗਿਣਿਆ ਜਾਣਾ ਚਾਹੀਦਾ ਹੈ, ਜਿੱਥੇ ਉਹ 1 ਅਪ੍ਰੈਲ, 2020 ਨੂੰ ਜਾਂ ਤਾਂ ਰਹਿ ਰਿਹਾ/ਰਹੀ ਹੋਵੇਗਾ/ਗੀ ਜਾਂ ਆਪਣਾ ਜ਼ਿਆਦਾਤਰ ਸਮਾਂ ਵਤੀਤ ਕਰ ਰਿਹਾ/ਰਹੀ ਹੋਵੇਗਾ/ਗੀ।

ਆਪਣੇ ਨਾਲ ਰਹਿਣ ਵਾਲੇ ਕਿਸੇ ਵੀ ਬੱਚੇ ਦੀ ਗਿਣਤੀ ਕਰਨਾ ਜ਼ਰੂਰੀ ਹੈ। ਇਸ ਵਿੱਚ ਸ਼ਾਮਲ ਹੈ:

 • ਤੁਹਾਡੇ ਘਰ ਵਿੱਚ ਰਹਿਣ ਵਾਲੇ ਸਾਰੇ ਬੱਚੇ, ਫੋਸਟਰ ਬੱਚਿਆਂ, ਪੋਤੇ-ਪੋਤਿਆਂ/ਨਾਤੇ-ਨਾਤੀਆਂ, ਭਤੀਜੇ ਅਤੇ ਭਤੀਜਿਆਂ, ਅਤੇ ਦੋਸਤਾਂ ਦੇ ਬੱਚੇ (ਭਾਵੇਂ ਉਹ ਤੁਹਾਡੇ ਕੋਲ ਅਸਥਾਈ ਤੌਰ ‘ਤੇ ਹੀ ਰਹੇ ਹੋਣ)।
 • ਉਹ ਬੱਚੇ ਜੋ ਆਪਣਾ ਸਮਾਂ ਦੋ ਘਰਾਂ ਦੇ ਦਰਮਿਆਨ ਬਿਤਾਉਂਦੇ ਹਨ, ਜੇ ਉਹ ਤੁਹਾਡੇ ਨਾਲ 1 ਅਪ੍ਰੈਲ, 2020 ਨੂੰ ਰਹਿ ਰਹੇ ਹਨ, ਤਾਂ ਉਨ੍ਹਾਂ ਨੂੰ ਸ਼ਾਮਲ ਕਰੋ।
 • ਨਵੇਕਲਾ ਸ਼ਿਸੂ, ਭਾਵੇਂ ਉਹ 1 ਅਪ੍ਰੈਲ, 2020 ਨੂੰ ਪੈਦਾ ਹੋਏ ਹੋਣ, ਜਾਂ ਇਸ ਮਿਤੀ ਨੂੰ ਹਾਲੇ ਵੀ ਹਸਪਤਾਲ ਵਿੱਚ ਹੋਣ।

2020 ਦੀ ਜਨਗਣਨਾ ਪ੍ਰਸ਼ਨਾਵਲੀ ਵਿੱਚ ਕਿਸੇ ਵਿਅਕਤੀ ਦੀ ਨਾਗਰਿਕਤਾ ਦੀ ਸਥਿਤੀ ਦਾ ਸਵਾਲ ਸ਼ਾਮਲ ਨਹੀਂ ਹੋਵੇਗਾ। ਹਰ ਵਿਅਕਤੀ ਕੋਲ, ਉਹਨਾਂ ਦੀ ਇਮੀਗ੍ਰੇਸ਼ਨ ਸਥਿਤੀ ਤੋਂ ਬੇਪਰਵਾਹ, ਕੁਝ ਮੂਲਭੂਤ ਅਧਿਕਾਰ ਹਨ। ਉਹਨਾਂ ਲੋਕਾਂ ਲਈ ਜਿੰਨ੍ਹਾਂ ਨੂੰ ਆਪਣੇ ਦਰਵਾਜੇ ਖੋਲ੍ਹਣ ਨੂੰ ਲੈ ਕੇ ਸਮੱਸਿਆ ਹੈ, ਉਹ ਕਿਸੇ ਹੋਰ ਤਰੀਕੇ ਨਾਲ ਵੀ ਭਾਗ ਲੈ ਸਕਦੇ ਹਨ। ਤੁਸੀਂ ਆਪਣੇ ਘਰ ਵਿੱਚ ਬੈਠੇ-ਬੈਠੇ ਆਨਲਾਈਨ ਜਾਂ ਫੋਨ ਦੇ ਰਾਹੀਂ, ਜਾਂ ਭਾਈਚਾਰੇ ਵੱਲੋਂ ਚਲਾਏ ਜਾ ਰਹੇ ਸਹਾਇਤਾ ਕੇਂਦਰ ਵਿੱਚੋਂ ਭਾਗ ਲੈ ਸਕਦੇ ਹੋ। ਕਿਰਪਾ ਆਪਣੀ ਜਨਗਣਨਾ ਪ੍ਰਸ਼ਨਾਵਲੀ ਨੂੰ ਪੂਰਾ ਭਰੋ। ਅਧੂਰੀ ਭਰੀ ਗਈ ਪ੍ਰਸ਼ਨਾਵਲੀ ਨਾਲ ਯੂ.ਐਸ. ਜਨਗਣਨਾ ਬਿਊਰੋ ਵੱਲੋਂ ਇਸ ਸਿਲਸਿਲੇ ਵਿੱਚ ਜਵਾਬ ਨਾ ਦਿੱਤੇ ਜਾਣ ਦੇ ਸੰਜੋਗ ਵਧ ਸਕਦੇ ਹਨ। ਪਰਿਵਾਰਾਂ ਨੂੰ 12 ਮਾਰਚ, 2020 ਨੂੰ ਸ਼ੁਰੂ ਹੋ ਰਹੀ 2020 ਦੀ ਜਨਗਣਨਾ ਵਿੱਚ ਆਨਲਾਈਨ ਜਵਾਬ ਦੇਣ ਲਈ ਸੱਦਾ ਮਿਲੇਗਾ। ਤੁਹਾਡੀ ਭਾਗੀਦਾਰੀ ਜ਼ਰੂਰੀ ਹੈ, ਅਤੇ ਤੁਹਾਡੀ ਜਾਣਕਾਰੀ ਸੁਰੱਖਿਅਤ ਹੈ।

 • ਕਿਸੇ ਵੀ ਸੰਦੇਹਜਨਕ ਲੱਗਣ ਵਾਲੀਆਂ ਬੇਨਤੀਆਂ ਤੋਂ ਸਚੇਤ ਰਹਿਣਾ ਅਤਿ ਜ਼ਰੂਰੀ ਹੈ।
 • USCB ਕਦੇ ਵੀ ਹੇਠ ਲਿਖੀਆਂ ਚੀਜਾਂ ਨਹੀਂ ਮੰਗੇਗੀ:
  • ਪ੍ਰਸ਼ਨਾਵਲੀ ਭਰਨ ਲਈ ਪੈਸਿਆਂ ਦੀ ਮੰਗ
  • ਸੋਸ਼ਲ ਸਿਕਯੋਰਿਟੀ ਨੰਬਰ
  • ਆਰਥਿਕ ਜਾਣਕਾਰੀ
 • USCB ਦਾ ਫੀਲਡ ਸਟਾਫ ਹਮੇਸ਼ਾਂ ਇੱਕ ਵੈਧ ਜਨਗਣਨਾ ਬਿਊਰੋ ਆਈਡੀ ਦਿਖਾਏਗਾ। ਤੁਸੀਂ ਜਨਗਣਨਾ ਬਿਊਰੋ ਸਟਾਫ ਦੀ ਖੋਜ ਵਿੱਚ ਨਾਮ ਦਰਜ ਕਰਕੇ ਜਾਂ ਕੈਲੀਫੋਰਨੀਆ ਖੇਤਰੀ ਦਫ਼ਤਰ ਨਾਲ ਸੰਪਰਕ ਕਰਕੇ USCB ਦੇ ਕਰਮਚਾਰੀ ਹੋਣ ਦੀ ਪੁਸ਼ਟੀ ਕਰ ਸਕਦੇ ਹੋ।
 • ਕਿਸੇ ਸਰਕਾਰੀ ਅਧਿਕਾਰੀ ਦਾ ਰੂਪ ਧਾਰਨਾ ਇੱਕ ਸਰਕਾਰੀ ਜੁਰਮ ਹੈ ਅਤੇ ਇਸ ਕਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜੇਲ੍ਹ ਹੋ ਸਕਦੀ ਹੈ।

 • The United States Census Bureau (USCB) is required by law to protect any personal information it collects and keep it confidential.
 • The U.S. Census Bureau is bound by Title 13 of the United States Code. These laws not only provide the Bureau with authority for its work, but also stipulate strong protections for the information the Census collects from individuals and businesses.
 • The U.S. Census Bureau uses responses to produce statistics.
 • Private information may not be published when it is collected. After 72 years, it may be published for historical purposes by the National Archives. It is against the law to disclose or publish any private information that identifies an individual or business, such as names, addresses (including GPS coordinates), Social Security numbers, and telephone numbers.
 • Answers cannot be used for law enforcement purposes or to determine personal eligibility for government benefits.
 • Personal information cannot be used against respondents for the purposes of immigration enforcement.
 • The U.S. Census Bureau employees are sworn to protect confidentiality. Every person with access to data is sworn for life to protect personal information and understands that the penalties for violating this law are applicable for a lifetime.
 • Violating confidentiality or sharing the information other than for statistical purposes is a serious federal crime. Anyone who violates this law will face severe penalties, including a federal prison sentence of up to five years, a fine of up to $250,000, or both.

 • ਔਨਲਾਈਨ ਹੋਣ ਵਾਲੇ ਘੋਟਾਲਿਆਂ ਤੋਂ ਬਚੋਪਿਸ਼ਿੰਗ ਇਕ ਅਪਰਾਧਿਕ ਕਾਰਵਾਈ ਹੈ ਜਿਸ ਵਿੱਚ ਕੋਈ ਵਿਅਕਤੀ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ ਉਸ ਦਾ ਵੇਸ਼ ਬਦਲ ਕੇ ਤੁਹਾਡੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਿਸ਼ਿੰਗ ਈਮੇਲਾਂ ਅਕਸਰ ਤੁਹਾਨੂੰ ਇੱਕ ਅਜਿਹੀ ਵੈਬਸਾਈਟ ਤੇ ਭੇਜਦੀਆਂ ਹਨ ਜੋ ਅਸਲ ਵਰਗੀ ਹੀ ਦਿਖਾਈ ਦਿੰਦੀ ਹੈ ਪਰ ਝੂਠੀ/ਨਕਲੀ ਹੁੰਦੀ ਹੈ ਅਤੇ ਮਲਵੇਅਰ ਕਾਰਨ ਖ਼ਰਾਬ ਹੋ ਸਕਦੀ ਹੈ।.ਕਿਰਪਾ ਕਰਕੇ ਯਾਦ ਰੱਖੋ ਕਿ ਮਰਦਮਸ਼ੁਮਾਰੀ ਬਿਓਰੋ 2020 ਦੀ ਮਰਦਮਸ਼ੁਮਾਰੀ ਵਿੱਚ ਤੁਹਾਡੀ ਭਾਗੀਦਾਰੀ ਲਈ ਬੇਨਤੀ ਕਰਨ ਲਈ ਕਦੇ ਵੀ ਬੇਲੋੜੀਦੀਆਂ ਈਮੇਲਾਂ ਨਹੀਂ ਭੇਜੇਗਾ। ਇਸ ਤੋਂ ਇਲਾਵਾ, ਮਰਦਮਸ਼ੁਮਾਰੀ ਬਿਓਰੋ 2020 ਦੀ ਮਰਦਮਸ਼ੁਮਾਰੀ ਦੌਰਾਨ ਕਦੇ ਵੀ ਹੇਠ ਲਿਖੀ ਜਾਣਕਾਰੀ ਬਾਰੇ ਨਹੀਂ ਪੁੱਛੇਗਾ:
  • ਤੁਹਾਡਾ ਸਮਾਜਕ ਸੁਰੱਖਿਆ ਨੰਬਰ
  • ਵਿੱਤੀ ਜਾਣਕਾਰੀ, ਜਿਵੇਂ ਕਿ ਤੁਹਾਡਾ ਬੈਂਕ ਖਾਤਾ ਜਾਂ ਕ੍ਰੈਡਿਟ ਕਾਰਡ ਨੰਬਰ
  • ਪੈਸਾ ਜਾਂ ਦਾਨ

  ਇਸ ਤੋਂ ਇਲਾਵਾ, ਮਰਦਮਸ਼ੁਮਾਰੀ ਬਿਓਰੋ ਤੁਹਾਡੇ ਨਾਲ ਕਿਸੇ ਰਾਜਨੀਤਕ ਪਾਰਟੀ ਦੇ ਵਲੋਂ ਸੰਪਰਕ ਨਹੀਂ ਕਰੇਗਾ।

  ਘਰ ਵਿੱਚ ਸੁਰੱਖਿਅਤ ਰਹਿਣਾ

  ਜੇ ਕੋਈ 2020 ਦੀ ਮਰਦਮਸ਼ੁਮਾਰੀ ਲਈ ਕੋਈ ਜਵਾਬ ਇਕੱਠੇ ਕਰਨ ਲਈ ਤੁਹਾਡੇ ਘਰ ਆਉਂਦਾ ਹੈ, ਤਾਂ ਤੁਸੀਂ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਹੇਠ ਲਿਖੇ ਕੰਮ ਕਰ ਸਕਦੇ ਹੋ:

  • ਇਹ ਯਕੀਨੀ ਕਰਨ ਲਈ ਚੈੱਕ ਕਰੋ ਕਿ ਉਨ੍ਹਾਂ ਕੋਲ ਉਨ੍ਹਾਂ ਦੀ ਫੋਟੋ, ਸੰਯੁਕਤ ਰਾਜ ਦੇ ਵਣਜ ਵਿਭਾਗ ਦਾ ਵਾਟਰਮਾਰਕ ਅਤੇ ਮਿਆਦ ਪੁੱਗਣ ਦੀ ਮਿਤੀ ਵਾਲਾ ਉਨ੍ਹਾਂ ਦਾ ਜਾਇਜ਼ ਆਈਡੀ ਬੈਜ ਮੌਜੂਦ ਹੈ।
  • ਜੇ ਤੁਹਾਡੇ ਉਨ੍ਹਾਂ ਦੀ ਪਛਾਣ ਬਾਰੇ ਹਾਲੇ ਵੀ ਕੋਈ ਸਵਾਲ ਹਨ, ਤਾਂ ਤੁਸੀਂ ਮਰਦਮਸ਼ੁਮਾਰੀ ਬਿਓਰੋ ਦੇ ਸਥਾਨਕ ਨੁਮਾਇੰਦੇ ਨਾਲ ਗੱਲ੍ਹ ਕਰਨ ਲਈ 800-923-8282 ‘ਤੇ ਕਾਲ ਕਰ ਸਕਦੇ ਹੋ।
  • ਤੁਸੀਂ ਕਰਮਚਾਰੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਸੰਪਰਕ ਜਾਣਕਾਰੀ ਲੱਭਣ ਲਈ ਮਰਦਮਸ਼ੁਮਾਰੀ ਬਿਓਰੋ ਸਟਾਫ਼ ਦੀ ਡਾਈਰੈਕਟਰੀ ਵਿੱਚ ਵੀ ਖੋਜ ਸਕਦੇ ਹੋ – https://www.census.gov/cgi-bin/main/email.cgi

  Reporting Suspected Fraud

  If you suspect fraud, call the U.S. Census Bureau California Regional Office at 213-314-6500 or toll–free at 800-923-8282 to speak with a local Census Bureau representative. If it is determined that the visitor who came to your door does not work for the Census Bureau, contact your local police department.

 • ਕੈਲੀਫੋਰਨੀਆ ਦਾ ਜਨਗਣਨਾ ਦਫ਼ਤਰ ਇੱਕ ਮਜ਼ਬੂਤ, ਮੇਲ-ਜੋਲ ਵਾਲੀ ਪਹੁੰਚ ਅਤੇ ਗਿਣਨ-ਵਿੱਚ-ਮੁਸ਼ਕਲ (HTC) ਆਬਾਦੀ ਤੱਕ ਪਹੁੰਚਣ ਲਈ ਕੇਂਦ੍ਰਿਤ ਸੰਚਾਰ ਉਪਰਾਲਿਆਂ ਦੀ ਹਿਮਾਇਤ ਕਰ ਰਿਹਾ ਹੈ।
 • ਜਨਗਣਨਾ ਦਫ਼ਤਰ ਕਾਉਂਟੀਆਂ, ਸਥਾਨਕ ਸਰਕਾਰਾਂ, ਕਬਾਇਲੀ ਸਰਕਾਰਾਂ, ਖੇਤਰੀ ਅਤੇ ਰਾਜ-ਵਿਆਪੀ ਭਾਈਚਾਰੇ –ਅਧਾਰਤ ਸੰਸਥਾਵਾਂ, ਸਿੱਖਿਆ, ਅਤੇ ਹੋਰ ਖੇਤਰਾਂ ਨਾਲ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਿਹਾ ਹੈ ਕਿ ਕੈਲੀਫੋਰਨੀਆ ਦੀ ਗਿਣਨ ਵਿੱਚ ਸਭ ਤੋਂ ਮੁਸ਼ਕਲ ਆਬਾਦੀ ਤੱਕ ਵੀ ਪਹੁੰਚਿਆ ਜਾਵੇ।
 • ਸੰਚਾਰ ਉਪਰਾਲੇ ਕੈਲੀਫੋਰਨੀਆ ਵਾਸੀਆਂ ਦੀ ਇਹ ਸਮਝਣ ਵਿੱਚ ਮਦਦ ਕਰਨ ਦਾ ਉਦੇਸ਼ ਰੱਖਣਗੇ ਕਿ ਉਹਨਾਂ ਦੀ ਜਾਣਕਾਰੀ ਗੁਪਤ ਰਹੇਗੀ ਅਤੇ ਝੂਠੀ ਜਾਣਕਾਰੀ ਨੂੰ ਰੋਕਿਆ ਜਾਵੇਗਾ।

 • ਕੈਲੀਫੋਰਨੀਆ ਦਾ ਜਨਗਣਨਾ ਦਫ਼ਤਰ ਇੱਕ ਮਜ਼ਬੂਤ, ਮੇਲ-ਜੋਲ ਵਾਲੀ ਪਹੁੰਚ ਅਤੇ ਗਿਣਨ-ਵਿੱਚ-ਮੁਸ਼ਕਲ (HTC) ਆਬਾਦੀ ਤੱਕ ਪਹੁੰਚਣ ਲਈ ਕੇਂਦ੍ਰਿਤ ਸੰਚਾਰ ਉਪਰਾਲਿਆਂ ਦੀ ਹਿਮਾਇਤ ਕਰ ਰਿਹਾ ਹੈ।
 • ਜਨਗਣਨਾ ਦਫ਼ਤਰ ਕਾਉਂਟੀਆਂ, ਸਥਾਨਕ ਸਰਕਾਰਾਂ, ਕਬਾਇਲੀ ਸਰਕਾਰਾਂ, ਖੇਤਰੀ ਅਤੇ ਰਾਜ-ਵਿਆਪੀ ਭਾਈਚਾਰੇ –ਅਧਾਰਤ ਸੰਸਥਾਵਾਂ, ਸਿੱਖਿਆ, ਅਤੇ ਹੋਰ ਖੇਤਰਾਂ ਨਾਲ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਿਹਾ ਹੈ ਕਿ ਕੈਲੀਫੋਰਨੀਆ ਦੀ ਗਿਣਨ ਵਿੱਚ ਸਭ ਤੋਂ ਮੁਸ਼ਕਲ ਆਬਾਦੀ ਤੱਕ ਵੀ ਪਹੁੰਚਿਆ ਜਾਵੇ।
 • ਸੰਚਾਰ ਉਪਰਾਲੇ ਕੈਲੀਫੋਰਨੀਆ ਵਾਸੀਆਂ ਦੀ ਇਹ ਸਮਝਣ ਵਿੱਚ ਮਦਦ ਕਰਨ ਦਾ ਉਦੇਸ਼ ਰੱਖਣਗੇ ਕਿ ਉਹਨਾਂ ਦੀ ਜਾਣਕਾਰੀ ਗੁਪਤ ਰਹੇਗੀ ਅਤੇ ਝੂਠੀ ਜਾਣਕਾਰੀ ਨੂੰ ਰੋਕਿਆ ਜਾਵੇਗਾ।

2020 ਦੀ ਜਨਗਣਨਾ ਪ੍ਰਸ਼ਨਾਵਲੀ ਵਿੱਚ ਕਿਸੇ ਵਿਅਕਤੀ ਦੀ ਨਾਗਰਿਕਤਾ ਦੀ ਸਥਿਤੀ ਦਾ ਸਵਾਲ ਸ਼ਾਮਲ ਨਹੀਂ ਹੋਵੇਗਾ। ਹਰ ਵਿਅਕਤੀ ਕੋਲ, ਉਹਨਾਂ ਦੀ ਇਮੀਗ੍ਰੇਸ਼ਨ ਸਥਿਤੀ ਤੋਂ ਬੇਪਰਵਾਹ, ਕੁਝ ਮੂਲਭੂਤ ਅਧਿਕਾਰ ਹਨ। ਉਹਨਾਂ ਲੋਕਾਂ ਲਈ ਜਿੰਨ੍ਹਾਂ ਨੂੰ ਆਪਣੇ ਦਰਵਾਜੇ ਖੋਲ੍ਹਣ ਨੂੰ ਲੈ ਕੇ ਸਮੱਸਿਆ ਹੈ, ਉਹ ਕਿਸੇ ਹੋਰ ਤਰੀਕੇ ਨਾਲ ਵੀ ਭਾਗ ਲੈ ਸਕਦੇ ਹਨ। ਤੁਸੀਂ ਆਪਣੇ ਘਰ ਵਿੱਚ ਬੈਠੇ-ਬੈਠੇ ਆਨਲਾਈਨ ਜਾਂ ਫੋਨ ਦੇ ਰਾਹੀਂ, ਜਾਂ ਭਾਈਚਾਰੇ ਵੱਲੋਂ ਚਲਾਏ ਜਾ ਰਹੇ ਸਹਾਇਤਾ ਕੇਂਦਰ ਵਿੱਚੋਂ ਭਾਗ ਲੈ ਸਕਦੇ ਹੋ। ਕਿਰਪਾ ਆਪਣੀ ਜਨਗਣਨਾ ਪ੍ਰਸ਼ਨਾਵਲੀ ਨੂੰ ਪੂਰਾ ਭਰੋ। ਅਧੂਰੀ ਭਰੀ ਗਈ ਪ੍ਰਸ਼ਨਾਵਲੀ ਨਾਲ ਯੂ.ਐਸ. ਜਨਗਣਨਾ ਬਿਊਰੋ ਵੱਲੋਂ ਇਸ ਸਿਲਸਿਲੇ ਵਿੱਚ ਜਵਾਬ ਨਾ ਦਿੱਤੇ ਜਾਣ ਦੇ ਸੰਜੋਗ ਵਧ ਸਕਦੇ ਹਨ। ਪਰਿਵਾਰਾਂ ਨੂੰ 12 ਮਾਰਚ, 2020 ਨੂੰ ਸ਼ੁਰੂ ਹੋ ਰਹੀ 2020 ਦੀ ਜਨਗਣਨਾ ਵਿੱਚ ਆਨਲਾਈਨ ਜਵਾਬ ਦੇਣ ਲਈ ਸੱਦਾ ਮਿਲੇਗਾ। ਤੁਹਾਡੀ ਭਾਗੀਦਾਰੀ ਜ਼ਰੂਰੀ ਹੈ, ਅਤੇ ਤੁਹਾਡੀ ਜਾਣਕਾਰੀ ਸੁਰੱਖਿਅਤ ਹੈ।

 • ਪ੍ਰਬੰਧਕੀ ਆਦੇਸ਼ ਅਜਿਹੀ ਕੋਈ ਜਾਣਕਾਰੀ ਨਹੀਂ ਨਿਰਮਤ ਕਰਦਾ ਜਿਸ ਨੂੰ ਸਾਂਝਾ ਕਰਨ ਦੀ ਮੌਜੂਦਾ ਕਨੂੰਨ ਦੇ ਤਹਿਤ ਇਜਾਜ਼ਤ ਨਾ ਹੋਵੇ। ਤੁਹਾਡੀ ਜਾਣਕਾਰੀ ਗੁਪਤ ਰਹਿੰਦੀ ਹੈ। ਪ੍ਰਬੰਧਕੀ ਆਦੇਸ਼ ਕਹਿੰਦਾ ਹੈ ਕਿ ਸੂਬਾਈ ਅਤੇ ਰਾਜ ਸਰੋਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਕੁਝ ਖਾਸ ਵਿਅਕਤੀਆਂ ਦੇ ਵਿਰੁੱਧ ਇਮੀਗ੍ਰੇਸ਼ਨ ਕਨੂੰਨ ਪ੍ਰਵਰਤਨ ਕਾਰਵਾਈਆਂ ਲਾਗੂ ਕਰਨ ਲਈ ਨਹੀਂ ਵਰਤੀ ਜਾ ਸਕਦੀ, ਅਤੇ ਨਹੀਂ ਵਰਤੀ ਜਾਵੇਗੀ।

ਜਨਵਰੀ – ਮਾਰਚ 2019:
ਅਮਰੀਕੀ ਮਰਦਮਸ਼ੁਮਾਰੀ ਬਿਓਰੋ ਐਡਰੈਸ ਕੈਨਵੈਸਿੰਗ ਦਾ ਸਮਰਥਨ ਕਰਨ ਲਈ ਮਰਦਮਸ਼ੁਮਾਰੀ ਬਿਓਰੋ ਦੇ 39 ਰੀਜਨਲ ਮਰਦਮਸ਼ੁਮਾਰੀ ਆਫ਼ਿਸ ਖੋਲ੍ਹਦਾ ਹੈ।

ਜੂਨ – ਸਤੰਬਰ 2019:
ਮਰਦਮਸ਼ੁਮਾਰੀ ਬਿਓਰੋ ਮਰਦਮਸ਼ੁਮਾਰੀ ਗਣਨਾ ਕਰਨ ਵਾਲਿਆਂ ਦਾ ਸਮਰਥਨ ਅਤੇ ਪ੍ਰਬੰਧ ਕਰਨ ਲਈ, ਜੋ ਦੇਸ਼ ਭਰ ਵਿੱਚ ਮਰਦਮਸ਼ੁਮਾਰੀ ਕਰਵਾਉਣ ਲਈ ਕੰਮ ਕਰਦੇ ਹਨ, ਮਰਦਮਸ਼ੁਮਾਰੀ ਬਿਓਰੋ ਦੇ ਬਾਕੀ 209 ਰੀਜਨਲ ਮਰਦਮਸ਼ੁਮਾਰੀ ਆਫ਼ਿਸ ਖੋਲ੍ਹਦਾ ਹੈ।

ਅਗਸਤ 2019:
ਮਰਦਮਸ਼ੁਮਾਰੀ ਬਿਓਰੋ ਇਨ-ਫੀਲਡ ਐਡਰੈਸ ਕੈਨਵੈਸਿੰਗ ਦਾ ਆਯੋਜਨ ਕਰਦਾ ਹੈ। ਮਰਦਮਸ਼ੁਮਾਰੀ ਕਰਨ ਵਾਲੇ ਉਨ੍ਹਾਂ ਖੇਤਰਾਂ ਵਿੱਚ ਜਾਂਦੇ ਹਨ ਜਿੰਨਾਂ ਵਿੱਚ ਹਾਲ ਦੇ ਕੁਝ ਸਾਲਾਂ ਵਿੱਚ ਰਿਹਾਇਸ਼ੀ ਘਰ ਬਣੇ ਹਨ ਜਾਂ ਘੱਟ ਹੋਏ ਹਨ ਤਾਂਕਿ ਪੱਕਾ ਕੀਤਾ ਜਾ ਸਕੇ ਕਿ ਮਰਦਮਸ਼ੁਮਾਰੀ ਬਿਓਰੋ ਦੀ ਲਿਸਟ ਅਪਡੇਟ ਕੀਤੀ ਗਈ ਹੈ।

ਜਨਵਰੀ 2020:
ਮਰਦਮਸ਼ੁਮਾਰੀ ਬਿਓਰੋ ਅਲਾਸਕਾ ਦੇ ਦੂਰਲੇ ਖੇਤਰਾਂ ਵਿੱਚ ਆਬਾਦੀ ਦੀ ਗਿਣਤੀ ਸ਼ੁਰੂ ਕਰਦਾ ਹੈ।

1 ਅਪ੍ਰੈਲ, 2020:
ਇਸ ਮਿਤੀ ਤੱਕ, ਪਰਿਵਾਰਾਂ ਨੂੰ 2020 ਮਰਦਮਸ਼ੁਮਾਰੀ ਵਿੱਚ ਹਿੱਸਾ ਲੈਣ ਲਈ ਸੱਦਾ ਪ੍ਰਾਪਤ ਹੋਵੇਗਾ। ਪਰਿਵਾਰਾਂ ਕੋਲ ਜਵਾਬ ਦੇਣ ਦੇ ਤਿੰਨ ਵਿਕਲਪ ਹੋਣਗੇ: ਔਨਲਾਈਨ, ਡਾਕ ਰਾਹੀਂ, ਜਾਂ ਫ਼ੋਨ ਦੁਆਰਾ।  ਇਹ ਮਿਤੀ ਕੋਈ ਡੇਡਲਾਈਨ ਨਹੀਂ ਹੈ; ਇਹ ਸਿਰਫ਼ ਉਹ ਮਿਤੀ ਹੈ ਜਿਸ ‘ਤੇ ਵਿਅਕਤੀਆਂ ਨੂੰ ਆਪਣੇ ਆਪ ਨੂੰ ਮਰਦਮਸ਼ੁਮਾਰੀ ਫਾਰਮ ‘ਤੇ ਗਿਣਨਾ ਚਾਹੀਦਾ ਹੈ (ਉਦਾਹਰਣ ਉਹ 1 ਅਪ੍ਰੈਲ ਨੂੰ ਕਿੱਥੇ ਰਹਿੰਦੇ ਸਨ, ਪਰਿਵਾਰ ਵਿੱਚ ਕਿੰਨੇ ਲੋਕ ਹਨ, ਵਗੈਰਾ)।

ਅਪ੍ਰੈਲ 2020:
ਮਰਦਮਸ਼ੁਮਾਰੀ ਕਰਨ ਵਾਲੇ ਚੁਣੇ ਹੋਏ ਕਾਲਜਾਂ ਅਤੇ ਯੂਨੀਵਰਸਿਟੀਜ਼ ਦੇ ਆਲੇ-ਦੁਆਲੇ ਦੇ ਪਰਿਵਾਰਾ ਨਾਲ ਫਾਲੋ-ਅਪ ਕਰਨਗੇ।  ਮਰਦਮਸ਼ੁਮਾਰੀ ਕਰਨ ਵਾਲੇ ਗੁਣਵੱਤਾ ਦੀ ਜਾਂਚ ਕਰਨਾ ਵੀ ਸ਼ੁਰੂ ਕਰ ਦੇਣਗੇ।

ਮਈ 2020:
ਮਰਦਮਸ਼ੁਮਾਰੀ ਬਿਓਰੋ ਉਨ੍ਹਾਂ ਪਰਿਵਾਰਾਂ ਨਾਲ ਫਾਲੋ-ਅੱਪ ਸ਼ੁਰੂ ਕਰੇਗਾ ਜਿੰਨਾਂ ਨੇ ਹਾਲੇ ਤੱਕ ਜਵਾਬ ਨਹੀਂ ਦਿੱਤਾ।

ਦਸੰਬਰ 2020:
ਮਰਦਮਸ਼ੁਮਾਰੀ ਬਿਓਰੋ ਵੰਡ ਦੀ ਗਿਣਤੀ ਰਾਸ਼ਟਰਪਤੀ ਤੱਕ ਪਹੁੰਚਾਉਂਦਾ ਹੈ।

ਧਿਆਨ ਦਿਓ: 2019 ਦੀ ਪਤਝੜ ਤੋਂ ਲੈਕੇ 2020 ਦੀਆਂ ਗਰਮੀਆਂ ਤਕ, ਕੈਲੀਫੋਰਨੀਆ ਦੀਆਂ ਭਾਈਵਾਲ ਸੰਸਥਾਵਾਂ ਗਿਣਤੀ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਵਿੱਚ ਸਹਾਇਤਾ ਕਰਨ ਲਈ ਪਹੁੰਚ ਅਤੇ ਸਿੱਖਿਆ ਪ੍ਰਾਪਤ ਕਰਨ ਵਾਲੇ ਸਭ ਤੋਂ ਮੁਸ਼ਕਿਲ ਨਾਲ ਗਿਣੇ ਜਾਣ ਵਾਲੇ ਸਮੂਦਾਇਆਂ ਵਿੱਚ ਜਾਣਗੀਆਂ।

ਪ੍ਰਸ਼ਨ?

Potter The Otter