ਜਨਗਣਨਾ ਜ਼ਰੂਰੀ ਕਿਉਂ ਹੈ

2020 ਦੀ ਜਨਗਣਨਾ ਵਿੱਚ ਬਹੁਤ ਕੁਝ ਦਾਅ ਤੇ ਲੱਗਿਆ ਹੋਇਆ ਹੈ ਅਤੇ ਸਾਡੇ ਭਾਈਚਾਰੇ ਅਲਪ-ਗਣਨਾ ਕੀਤੇ ਜਾਣ ਨੂੰ ਨਹੀਂ ਝੱਲ ਸਕਣਗੇ। ਕੈਲੀਫੋਰਨੀਆ ਭਰ ਵਿੱਚ ਆਵਸ਼ਕ ਭਾਈਚਾਰਕ ਸੰਸਾਧਨ ਸਰਕਾਰੀ ਪੈਸੇ ਤੇ ਨਿਰਭਰ ਕਰਦੇ ਹਨ ਜੋ ਕਿ ਜਨਗਣਨਾ ਦੇ ਦੌਰਾਨ ਇਕੱਤਰ ਕੀਤੀ ਜਾਣਕਾਰੀ ਤੇ ਅਧਾਰਤ ਹੈ।

ਸਾਡੇ ਪੜੋਸੀ ਇਲਾਕਿਆਂ
ਵਿੱਚ ਸੁਧਾਰ ਕਰਨਾ

2020 ਦੀ ਜਨਗਣਨਾ ਇਹ ਫੈਸਲਾ ਲੈਣ ਵਿੱਚ ਮਦਦ ਕਰੇਗੀ ਕਿ ਅਰਬਾਂ ਡਾਲਰ ਸਾਡੇ ਪਰਿਵਾਰਾਂ ਤੱਕ ਕਿਵੇਂ ਪਹੁੰਚਣਗੇ। ਤੁਹਾਡੇ ਜਵਾਬ ਕਈ ਯੋਜਨਾਵਾਂ ਨੂੰ ਪੂੰਜੀ ਦੇਣ ਵਿੱਚ ਮਦਦ ਕਰਣਗੇ ਜੋ ਕਿ ਕੈਲੀਫੋਰਨੀਆ ਵਾਸੀਆਂ ਨੂੰ ਆਵਸ਼ਕ ਸੰਸਾਧਨ ਮੁਹੱਈਆ ਕਰਦੇ ਹਨ। ਜਨਗਣਨਾ ਸਕੂਲਾਂ, ਬਾਲ ਦੇਖਭਾਲ ਯੋਜਨਾਵਾਂ, ਸੜਕ ਮੁਰੰਮਤ ਯੋਜਨਾਵਾਂ ਅਤੇ ਸਮਾਜਕ ਸਹਾਇਤਾ ਯੋਜਨਾਵਾਂ ਵਿੱਚ ਪੈਸੇ ਲਗਾਏਗੀ।

  • ਸਥਾਨਕ ਸਕੂਲਾਂ ਵਿੱਚ ਸੁਧਾਰ ਕਰਨਾ
  • ਗਲੀਆਂ ਅਤੇ ਸੜਕਾਂ ਵਿੱਚ ਸੁਧਾਰ ਕਰਨਾ
  • ਕਿਫਾਇਤੀ ਰਿਹਾਇਸ਼ ਨਿਰਮਤ ਕਰਨਾ
Uplift Neighborhoods - Icon
Community Wellness - Icon

ਭਾਈਚਾਰਕ
ਭਲਾਈ

2020 ਦੀ ਜਨਗਣਨਾ ਸਾਡੇ ਪਰਿਵਾਰਾਂ ਅਤੇ ਗੁਆਂਢੀਆਂ ਦੀ ਸਿਹਤ ਅਤੇ ਭਲਾਈ ਨੂੰ ਯਕੀਨੀ ਬਣਾਵੇਗੀ। ਫਾਰਮ ਨੂੰ ਭਰ ਕੇ, ਤੁਹਾਡੇ ਡੇਟਾ ਦੀ ਵਰਤੋਂ ਇਹ ਫੈਸਲੇ ਕਰਨ ਲਈ ਕੀਤੀ ਜਾਂਦੀ ਹੈ ਕਿ ਨਵੇਂ ਹਸਪਤਾਲ ਕਿੱਥੇ ਬਣਾਏ ਜਾਣੇ ਹਨ, ਸਿਹਤ ਯੋਜਨਾਵਾਂ ਵਿੱਚ ਸੁਧਾਰ ਕਿੱਥੇ ਕੀਤਾ ਜਾਣਾ ਹੈ, ਨੌਕਰੀਆਂ ਅਤੇ ਵਪਾਰ ਅਵਸਰਾਂ ਵਿੱਚ ਵਾਧਾ ਕਿੱਥੇ ਕੀਤਾ ਜਾਣਾ ਹੈ।

  • ਨਵੇਂ ਹਸਪਤਾਲ ਬਣਾਉਣਾ
  • ਸਿਹਤ ਯੋਜਨਾਵਾਂ ਵਿੱਚ ਸੁਧਾਰ ਕਰਨਾ
  • ਨੌਕਰੀਆਂ ਅਤੇ ਵਪਾਰ ਦੇ ਅਵਸਰ ਵਧਾਉਣਾ

ਸੁਰੱਖਿਅਤ
ਅਤੇ ਗੁਪਤ

2020 ਦੀ ਜਨਗਣਨਾ ਦੇ ਦੌਰਾਨ ਇਕੱਤਰ ਕੀਤੀ ਜਾਣਕਾਰੀ ਨੂੰ ਸਾਂਝਾ ਜਾਂ ਤੁਹਾਡੇ ਵਿਰੁੱਧ ਕਿਸੇ ਵੀ ਢੰਗ ਨਾਲ ਵਰਤਿਆ ਨਹੀਂ ਜਾ ਸਕਦਾ। ਤੁਹਾਡੀ ਜਾਣਕਾਰੀ ਦੀ ਵਰਤੋਂ ਕੇਵਲ ਆਂਕੜੇ ਤਿਆਰ ਕਰਨ ਲਈ ਕੀਤੀ ਜਾਂਦੀ ਹੈ, ਇਸ ਨੂੰ ਇਮੀਗ੍ਰੇਸ਼ਨ ਜਾਂ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ, ਅਤੇ ਇਸ ਦੀ ਵਰਤੋਂ ਸਰਕਾਰੀ ਲਾਭਾਂ ਲਈ ਤੁਹਾਡੀ ਯੋਗਤਾ ਨੂੰ ਨਿਰਧਾਰਿਤ ਕਰਨ ਲਈ ਨਹੀਂ ਕੀਤੀ ਜਾ ਸਕਦੀ। ਅਸੀਂ ਤੁਹਾਡੀ ਗੁਪਤਤਾ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਤੁਹਾਡੀ ਜਾਣਕਾਰੀ ਸੁਰੱਖਿਅਤ ਅਤੇ ਮਹਿਫੂਜ਼ ਰਹਿੰਦੀ ਹੈ।

Confidential - Icon
A Voice for CA - Icon

ਸਿਆਸੀ
ਸੱਤਾ

2020 ਦੀ ਜਨਗਣਨਾ ਯੂ.ਐਸ. ਹਾਊਸ ਆਫ ਰੀਪ੍ਰੀਜ਼ੈਨਟੇਟਿਵਸ ਵਿੱਚ ਕੈਲੀਫੋਰਨੀਆਂ ਦੇ ਪ੍ਰਤਿਨਿਧੀਆਂ ਦੀ ਗਿਣਤੀ ਅਤੇ ਇਲੈਕਟ੍ਰਕਲ ਕਾਲਜ ਵਿੱਚ ਸਾਡੀਆਂ ਵੋਟਾਂ ਦੀ ਗਿਣਤੀ ਨੂੰ ਨਿਰਧਾਰਿਤ ਕਰੇਗੀ। ਤੁਹਾਡੀ ਜਾਣਕਾਰੀ ਦੀ ਵਰਤੋਂ ਸਟੇਟ ਅਸੈਂਬਲੀ ਅਤੇ ਸੀਨੇਟ ਸੀਮਾਵਾਂ ਨੂੰ ਮੁੜ-ਖਿੱਚਣ ਵਿੱਚ ਵੀ ਵਰਤੀ ਜਾਵੇਗੀ। 2020 ਦੀ ਜਨਗਣਨਾ ਵਿੱਚ ਭਾਗ ਲੈਣ ਨਾਲ ਇਹ ਯਕੀਨੀ ਬਣੇਗਾ ਕਿ ਤੁਹਾਡੀ ਅਤੇ ਤੁਹਾਡੇ ਭਾਈਚਾਰਿਆਂ ਦੀ ਉਚਿਤ ਨੁਮਾਇੰਦਗੀ ਹੁੰਦੀ ਹੈ!

  • ਮੁੜ-ਬਟਵਾਰਾ
  • ਇਲੈਕਟੋਰਲ ਕਾਲਜ
  • ਖੇਤਰਾਂ ਦੀ ਮੁੜ ਵੰਡ

ਇਤਿਹਾਸਕ ਤੌਰ ‘ਤੇ ਅਲਪ-ਗਣਨਾ ਵਾਲੇ ਭਾਈਚਾਰੇ

ਪਿਛਲੀਆਂ ਜਨਗਣਨਾਵਾਂ ਵਿੱਚ ਕੈਲੀਫੋਰਨੀਆ ਦੇ ਕਈ ਖੇਤਰਾਂ ਦੀ ਅਲਪ-ਪ੍ਰਤਿਨਿਧੀ ਜਾਂ ਅਲਪ-ਗਣਨਾ ਕੀਤੀ ਗਈ ਹੈ। ਅਲਪ-ਗਣਨਾ ਦਾ ਮਤਲਬ ਹੈ ਕੋਲੀਫੋਰਨੀਆ ਨੂੰ ਆਪਣੀ ਪੂੰਜੀ ਅਤੇ ਨੁਮਾਇੰਦਗੀ ਦਾ ਚੋਖਾ ਹਿੱਸਾ ਨਹੀਂ ਮਿਲ ਰਿਹਾ ਕਿਉਂਕਿ ਸਾਡੇ ਰਾਜ ਵਿੱਚ ਹਰ ਇੱਕ ਵਿਅਕਤੀ ਦੀ ਗਿਣਤੀ ਨਹੀਂ ਹੋਈ ਸੀ। ਇਹ ਜਾਂਚਣ ਲਈ ਹੇਠਲਾ ਨਕਸ਼ਾ ਦੇਖੋ ਕਿ ਕਿਤੇ ਤੁਹਾਡੇ ਭਾਈਚਾਰੇ ਦੀ ਅਲਪ-ਗਣਨਾ ਕੀਤੇ ਜਾਣ ਦਾ ਖਤਰਾ ਤਾਂ ਨਹੀਂ ਹੈ।

ਨਕਸ਼ਾ ਵੇਖੋ

ਪ੍ਰਸ਼ਨ?

Potter The Otter